ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਖੇਤੀਬਾੜੀ ਬਿੱਲਾਂ ਦਾ ਵਿਰੋਧ ਪੂਰੇ ਪੰਜਾਬ ਦੇ ਕਿਸਾਨ ਕਰ ਰਹੇ ਨੇ। ਸਾਰੀਆਂ ਸਮੱਸਿਆਵਾਂ ਅਸੀਂ ਆਪਣੇ ਆਪ ਪੈਦਾ ਕੀਤੀਆਂ ਨੇ ਕਿਉਂ ਕਿ ਅਸੀਂ ਕਦੇ ਵੀ ਦਿਮਾਗ ਨਾਲ ਸੋਚਿਆ ਹੀ ਨਹੀਂ ਕਿ ਅਸੀਂ ਆਪਣੀ ਕੀਮਤੀ ਵੋਟ ਕਿਸ ਨੂੰ ਪਾਉਣੀ ਆ,ਸਿਰਫ ਤੇ ਸਿਰਫ ਜੱਟਾਂ ਨੇ ਅੱਜ ਤੱਕ ਪਾਰਟੀ ਬਾਜੀ ਦੇ ਵਿੱਚ ਆ ਕੇ ਤੇ ਕੁਝ ਕੋ ਫੋਕੀ ਟੌਹਰ ਲੲੀ ਆਪਣੇ ਪੈਰਾਂ ਤੇ ਆਪ ਕੂਲਾੜੀ ਮਾਰੀ ਆ। ਦੂਸਰਾ, ਕੁਝ ਕੋ ਦੋਗਲੇ ਬੰਦੇਆ ਦੀ ਵਜ੍ਹਾ ਤੇ ਚਊਦਰ ਪਾਉਣ ਦੇ ਚੱਕਰ ਵਿੱਚ ਅਸੀਂ ਲੋਕ ਅੰਨੇ ਹੋ ਗਏ। ਇਥੇ ਹੀ ਨਹੀਂ ਰੁਕੇ ਸਾਡੇ ਲੋਕ,ਹੋਰ ਤੇ ਹੋਰ ਸਾਡੀ ਜਵਾਨੀ ਨੂੰ ਸਰਕਾਰ ਨੇ ਨਸ਼ੇਆਂ ਵਿੱਚ ਉਲਝਾ ਦਿੱਤਾ ਤੇ ਪੰਜਾਬ ਨੂੰ ਬਰਬਾਦੀ ਤੇ ਰਾਹ ਤੇ ਖੜ੍ਹਾ ਕਰਤਾ।
ਇਹ ਬਿੱਲ ਹਰ ਕਿੱਤੇ ਵਿੱਚ ਹਾਨੀ ਪਹੁੰਚਾਣ ਵਾਲਾ ਬਿੱਲ ਆ। ਜਿਹੜੇ ਲੋਕ ਇਹ ਸੋਚ ਰਹੇ ਨੇ ਕਿ ਇਸ ਬਿੱਲ ਨਾਲ ਸਿਰਫ ਅੰਨਦਾਤੇ ਨੂੰ ਫਰਕ ਪਵੇਗਾ,ਮੈਂ ਇਥੇ ਇਹ ਗੱਲ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਸ ਬਿੱਲ ਨਾਲ ਹਰ ਵਰਗ ਦੇ ਲੋਕਾਂ ਨੂੰ ਇਸ ਦੀ ਮਾਰ ਚੱਲਣੀ ਪੈਣੀ ਆ। ਇਸ ਦਾ ਕਾਰਨ ਵੀ ਮੈ ਤੁਹਾਨੂੰ ਦੱਸਦਾ ਕੀ ਕਿੱਦਾ ਸਾਰਾ ਕੁਝ ਇੱਕ ਦੂਸਰੇ ਨਾਲ ਜੁੜਿਆ ਹੋਇਆ ਹੈ। ਉਦਾਹਰਣ ਤੌਰ ਤੇ, ਜਿਵੇਂ ਅੱਜ ਅਸੀਂ ਲੋਕ ਕਰਿਆਨੇ ਦੀ ਦੁਕਾਨ ਤੋਂ ਘੱਟ ਰੇਟਾਂ ਤੇ ਵਧੀਆ ਕਵਾਲਟੀ ਦਾ ਸਮਾਨ ਖਰੀਦ ਲੈਂਦੇ ਹਾਂ ਪਰੰਤੂ ਹੁਣ ਇਸ ਬਿੱਲ ਤੋ ਬਾਅਦ ਵਿੱਚ ਕੁਝ ਵੀ ਚੀਜ਼ ਜਾ ਇਹ ਕਿਹ ਲੋ ਕਿ ਖੁੱਲਾ ਸਮਾਨ ਮਿਲਣਾ ਬੰਦ ਹੋ ਜਾਵੇਗਾ ਤੇ ਹਰ ਵਸਤੂ ਪੈਕਟ ਵਿੱਚ ਬੰਦ ਹੋ ਕੇ ਆਵੇਗੀ ਅਤੇ ਦੁਗਣੇ ਰੇਟ ਤੇ ਉਪਲੱਬਧ ਹੋਵੇਗੀ। ਇਸ ਵਿਧੀ ਨੂੰ ਦਿਮਾਗੀ ਵਪਾਰੀਕਰਨ ਕਿਹਾ ਜਾਂਦਾ ਹੈ।
ਕਿਸ ਤਰ੍ਹਾਂ ਇਹ ਪੂੰਜੀਪਤੀ ਸਾਡੀ ਹੀ ਪੈਦਾਵਾਰ ਨੂੰ ਘੱਟ ਰੇਟਾਂ ਤੇ ਖਰੀਦ ਕੇ ਵੱਧ ਕੀਮਤ ਤੇ ਵੇਚਣ ਗੇ। ਇਹ ਸਮਝ ਲੋ ਕਿ ਬਚਣਾ ਦੁਕਾਨਾਂ ਵਾਲਿਆ ਨੇ ਵੀ ਨਹੀਂ ਤੇ ਸਾਰਾ ਵਿਪਾਰੀ ਵਰਗ ਮਰ ਜਾਣਾ। ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਇਸ ਮਹਾਂਮਾਰੀ ਚ ਅਗਰ ਸਾਨੂੰ ਬਚਾਇਆ ਤਾਂ ਉਹ ਨੇ ਗਰੀਬ ਲੋਕ। ਜੇ ਇਹ ਨਾ ਹੁੰਦੇ ਤਾਂ ਕਿਸੇ ਨੇ ਸਾਡੀ ਮਦਦ ਨਹੀਂ ਸੀ ਕਰਨੀ ਤੇ ਕਿਸੇ ਨੇ ਸਾਡੇ ਘਰ ਤੱਕ ਜਰੂਰੀ ਵਸਤੂਆ ਦੀ ਸਪਲਾਈ ਨਹੀਂ ਸੀ ਕਰਨੀ। ਮੰਨਲੋ ਅਗਰ ਪੂੰਜੀਪਤੀ ਤੁਹਾਡੇ ਘਰ ਰਾਸ਼ਣ ਪਹੁੰਚਾ ਵੀ ਦਿੰਦਾ ਹੈ ਤਾਂ ਇਥੇ ਵੀ ਉਹਨੂੰ ਫਾਇਦਾ ਹੈ। ਉਹ ਕੀ ਕਰਦਾ ਉਸ ਚੀਜ਼ ਤੇ ਡਲਿਵਰੀ ਚਾਰਜ ਲਗਾ ਦਿੰਦਾ ਤੇ ਇਸ ਦੇ ਨਾਲ ਹੋਰ ਤਾ ਹੋਰ ਤੁਹਾਨੂੰ ਟੈਕਸ ਵੀ ਦੇਣਾ ਪੈਣਾ ਜੋ ਕਿ ਕਿਸਾਨ, ਗਰੀਬ, ਅਤੇ ਹੋਰ ਛੋਟੇ ਲੋਕ ਇਸ ਮਹਿੰਗਾਈ ਨੇ ਮਾਰ ਦੇਣੇ। ਸਿੱਧੇ ਤੌਰ ਤੇ ਇਹ ਕਿਹ ਲਵੋ ਸਾਡੀ ਹੀ ਚੀਜ਼ ਸਾਨੂੰ ਪੈਕਟ ਦੇ ਵਿੱਚ ਬੰਦ ਹੋ ਕੇ ਦੁਗਣੇ ਰੇਟਾਂ ਤੇ ਮਿਲੇਗੀ।
ਹੁਣ ਇਹ ਫੈਸਲਾ ਤੁਸੀਂ ਕਰਨਾ ਕਿ ਪੂੰਜੀਪਤੀਆ ਦੇ ਸਟੋਰਾਂ ਤੋ ਜਾਂ ਉਹਨਾਂ ਦੇ ਮਾਲਾ ਤੋ ਮਹੰਗੇ ਭਾਅ ਨਾਲ ਟੈਕਸ ਦੇ ਕੇ ਚੀਜ਼ਾਂ ਖ੍ਰੀਦਣੀਆਂ। ਗੈਰ ਸਰਕਾਰੀ ਅਦਾਰੇ ਨੂੰ ਲਾਭ ਦਿੱਸਦਾ ਤੇ ਉਹ ਪੂਰੀ ਛਿੱਲ ਲਾਉਣ ਗੇ। ਫਿਰ ਇਹ ਹੋਣਾ ਮਹਿੰਗਾਈ ਵੱਧਣੀ ਤੇ ਕੋਈ ਇਥੇ ਸੁੰਨਣ ਵਾਲਾ ਨਹੀਂ ਹੋਣਾ। ਕੋਈ ਵੀ ਅਧਿਕਾਰੀ ਕਿਸੇ ਵੱਡੇ ਪੂੰਜੀਪਤੀਆ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦਾ ਤੇ ਉਹ ਡਰੂਗਾ ਉਸਦੇ ਖਿਲਾਫ ਕਾਰਵਾਈ ਕਰਨ ਤੋਂ। ਹੁਣ ਇਸ ਤੋ ਇਹ ਵੀ ਸਪੱਸ਼ਟ ਹੋ ਰਿਹਾ ਕਿ ਸਰਕਾਰੀ ਨੌਕਰੀ ਤਾਂ ਬਿਲਕੁਲ ਖਤਮ ਹੋ ਜਾਣੀ ਤੇ ਪੂੰਜੀਪਤੀਆ ਦਾ ਰਾਜ ਚੱਲਣਾ ਕਿਉਕਿ ਸਰਕਾਰ ਤਾਂ ਚਾਹੁੰਦੀ ਹੈ ਕਿ ਸਾਨੂੰ ਸਾਡਾ ਹਿੱਸਾ ਦਿੰਦੇ ਰਹਿਣਾ। ਬਾਕੀ ਜੋ ਤੁਸੀਂ ਜਨਤਾ ਨਾਲ ਲੁੱਟ ਕਰਨੀ ਕਰੋ ਤੁਹਾਨੂੰ ਖੁੱਲੀ ਛੁੱਟੀ ਆ।
ਇਸ ਦੇ ਨਾਲ ਨਾਲ ਤਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਫਿਰ ਨੌਕਰੀ ਲੈਣ ਲੀ ਪੜੇ ਲਿਖੇ ਲੋਕਾਂ ਦਾ ਹਾਲ ਬਹੁਤ ਬੁਰਾ ਹੋਣਾ ਤੇ ਕੋਈ ਯੋਗਤਾ ਟੈਸਟ ਨਹੀਂ ਹੋਵੇਗਾ ਸਿੱਧੀ ਭਰਤੀ ਹੋਵੇਗੀ ਕਿਉਕਿ ਗੈਰ ਸਰਕਾਰੀ ਅਦਾਰੇ ਚ ਤਾਂ ਸਫਾਰਿਛ ਚੱਲਣੀ ਫਿਰ ਉੱਥੇ ਕਿਸੇ ਨੇ ਤੁਹਾਡੀ ਮਦਦ ਲਈ ਨਹੀਂ ਆਉਣਾ ਭਾਵੇਂ ਜਿਸਨੂੰ ਮਰਜ਼ੀ ਸ਼ਿਕਾਇਤ ਕਰਦੋ। ਵੱਡੀ ਤਾਕਤ ਨਾਲ ਪੰਗਾ ਲੈਣ ਤੋ ਹਰ ਬੰਦਾ ਡਰੂਗਾ ਤੇ ਕਿਸੇ ਸਰਕਾਰੀ ਬੰਦੇ ਦੀ ਗੱਲ ਨਹੀਂ ਮੰਨੀ ਜਾਣੀ। ਸਮਝ ਲੋ ਇਕ ਸਧਾਰਨ ਵਰਗ ਦੇ ਬੰਦੇ ਦਾ ਹਾਲ ਕਿ ਹੋਵੇਗਾ। ਉਦਾਹਰਣ ਤੁਹਾਡੇ ਸਾਹਮਣੇ ਆ ਕਿਵੇਂ ਪ੍ਰਾਈਵੇਟ ਸਕੂਲਾਂ ਵਾਲੇ ਸਾਡੇ ਤੋ ਖਰਚਾ ਵਸੂਲਦੇ ਨੇ ਤੇ ਕਈ ਹੋਰ ਅਣਗਿਣਤ ਖਰਚੇ ਸਾਡੇ ਤੋ ਲੈ ਰਹੇ ਨੇ। ਇਹਨੂੰ ਰੋਕਣ ਵਾਲਾ ਕੋਈ ਨਹੀਂ ਫਿਰ ਅਮਬਾਨੀਆ ਨੂੰ ਕੌਣ ਰੋਕਲੇ ਗਾ।
ਇਹ ਤਾਂ Jio Reliance ਵਾਲੀ ਸਕੀਮ ਤੇ ਆ, ਪਹਿਲਾਂ ਮੂੰਹੋਂ ਮੰਗੀ ਕੀਮਤ ਦੇਵੋ ,ਜਦੋਂ ਕਿਸਾਨ ਇਹਨਾਂ ਦੇ ਜਾਲ ਚ ਫਸ ਜਾਣਗੇ ਉਸਤੋਂ ਬਾਅਦ ਫਿਰ ਆਪਣੀ ਮੰਨ ਮਰਜ਼ੀ ਕਰਨ ਗੇ। ਦੋਸਤੋ ਇਹ ਬਹੁਤ ਵੱਡੀ ਸਕੀਮ ਤੇ ਨੇ ਸੋ ਥੋੜ੍ਹਾ ਦਿਮਾਗ ਨੂੰ ਖੋਲੋ ਤੇ ਇਕੱਜੁਟਤਾ ਦਿਖਾਊ। Jio Reliance ਨੇ ਵੀ ਪਹਿਲਾਂ ਸਭ ਕੁਝ ਮੁਫਤ ਚ ਦਿੱਤਾ ਫਿਰ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ। ਫਿਰ ਹੌਲੀ ਹੌਲੀ ਪੈਸੇ ਲੈਣੇ ਸ਼ੁਰੂ ਕੀਤੇ ਤੇ ਸਰਵਿਸਿਜ਼ ਤੇ ਵੀ ਪੈਸੇ ਵਸੂਲਣੇ ਸ਼ਰੂ ਕਰ ਦਿੱਤੇ। ਸਰਕਾਰ ਦਾ ਸਿੱਧਾ ਮਕਸਦ ਇਹ ਆ ਕਿ ਕਿਸੇ ਨਾ ਕਿਸੇ ਰੂਪ ਵਿਚ ਟੈਕਸ ਦੀ ਵਸੂਲੀ ਕੀਤੀ ਜਾਵੇ।
ਇਸਦਾ ਇੱਕ ਹੱਲ ਹੈਗਾ ਜੋ ਅਸੀਂ ਸਾਰੇ ਮਿਲਕੇ ਕੱਢ ਸਕਦੇ ਹਾ। ਉਹਦੇ ਲਈ ਹਰ ਇੱਕ ਵਰਗ ਦੇ ਬੰਦੇ ਨੂੰ, ਹਕ ਇਕ ਕਿੱਤੇ ਦੇ ਲੋਕਾਂ ਨੂੰ, ਹਰ ਜਾਤੀ ਦੇ ਲੋਕਾਂ ਨੂੰ , ਹਰ ਸਮਾਜਿਕ ਲੋਕਾਂ ਨੂੰ ਤੇ ਧਾਰਮਿਕ ਸੰਸਥਾਵਾਂ ਦੇ ਬਾਬਿਆਂ ਨੂੰ ਅੱਗੇ ਆਉਣਾ ਪੈਣਾ ਤੇ ਦਿਮਾਗ ਦੀ ਲੜਾਈ ਲੜਨੀ ਪੈਣੀ ਆ। ਇਕ ਸਾਲ ਦੀ ਪੈਦਾਵਾਰ ਰੋਕ ਲੋ ਫਿਰ ਦੇਖੋ ਕੀ ਬਣਦਾ ਇਹਨਾਂ ਸ਼ਹਿਰੀ ਲੋਕਾਂ ਦਾ ਤੇ ਵੱਡੇ ਘਰਾਣਿਆਂ ਦਾ। ਜੋ ਵੀ ਇਸ ਧਰਤੀ ਤੇ ਹੋ ਰਿਹਾ ਸਿਰਫ ਕਿਸਾਨ ਦੀ ਬਦੌਲਤ ਹੋ ਰਿਹਾ। ਇਕ ਚੇਨ ਸਿਸਟਮ ਆ ,ਅਗਰ ਕਿਸਾਨ ਦੀ ਫਸਲ ਸੈਲਰ ਜਾ Food Processing Industries ਕੋਲ ਨਹੀਂ ਜਾਵੇਗੀ ਤਾਂ ਸਾਰਾ ਕੁਝ ਖਤਮ ਹੋ ਜਾਣਾਂ। ਫਿਰ ਇਹਨਾਂ ਆਪਣੇ ਆਪ ਕਿਸਾਨਾਂ ਕੋਲ ਆਉਣਾ ਤੇ ਫਿਰ ਇਹ ਜੋ ਕਿਸਾਨ ਬੋਲੂਗਾ ਊਵੇ ਹੀ ਕਰਨ ਗੇ। ਭਾਰਤ ਦਾ ਇੱਕ ਹੀ ਸੂਬਾ ਹੈ ਜੋ ਪੂਰੇ ਭਾਰਤ ਦੀ ਜਰੂਰ ਪੂਰੀ ਕਰ ਸਕਦਾ ਹੈ ਉਹ ਹੈ ਪੰਜਾਬ। ਇੰਝ ਕਹਿ ਲਵੋ ਕੀ ਪੰਜਾਬ ਰੀਡ ਆ ਭਾਰਤ ਦੀ।
ਹੁਣ ਤਾਂ ਕਿਸਾਨ ਆੜ੍ਹਤੀਏ ਤੋ ਪੈਸੇ ਫੜ ਲੈਂਦਾ ਵਾਲੇ ਪਰ ਇਸ ਬਿੱਲ ਤੋ ਬਾਅਦ ਸਬ ਕੁਝ ਖਤਮ ਹੋ ਜਾਣਾਂ। ਸਰਕਾਰ ਕਹਿ ਰਹੀ ਆ ਕਿ ਵਿਚੋਲੇ ਖਤਮ ਹੋ ਜਾਣਗੇ। ਗੱਲ ਵਿਚੋਲਿਆਂ ਦੀ ਨਹੀਂ ਆ ਇਹ ਬਿਲਕੁਲ ਗਲਤ ਆ। ਸਾਨੂੰ ਪਤਾ ਆੜ੍ਹਤੀਏ ਥੋੜ੍ਹਾ ਬਹੁਤ ਲਾਭ ਕੱਢਦੇ ਨੇ ਪਰ ਔਖੇ ਵੇਲੇ ਕੰਮ ਵੀ ਆੜ੍ਹਤੀਆਂ ਹੀ ਆਉਦਾ। ਸਰਕਾਰ ਆੜ੍ਹਤੀਆਂ ਸਿਸਟਮ ਖਤਮ ਕਰਕੇ ਸਿੱਧੀ ਨਕਦੀ ਕਿਸਾਨ ਦੇ ਖਾਤੇ ਵਿੱਚ ਪਾਵੇਗੀ ਭਾਵ ਕਿ ਹਰ transactions ਤੇ ਸਰਕਾਰ ਪੈਸੇ ਵਸੂਲੇ ਗੀ ਤੇ ਹਰ ਡਿਜੀਟਲ transactions ਤੇ ਪੈਸੇ ਕਮਾਏਗੀ। ਉਦਾਹਰਣ ਇੱਕ transactions ਤੇ ਅਗਰ 5 ਰੁਪਏ ਵੀ ਸਰਕਾਰ ਕਮਾਉਦੀ ਆ ਤਾਂ ਕਿੰਨੇ ਕਿਸਾਨ ਨੇ ਪੰਜਾਬ ਦੇ ਹਿਸਾਬ ਲਗਾ ਲਵੋ ਕਿੰਨਾ ਪੈਸਾ ਸਰਕਾਰ ਕਮਾਊਗੀ। ਸੋ ਆੜ੍ਹਤੀਏ ਵੀ ਬੁਰੀ ਤਰ੍ਹਾਂ ਰਗੜੇ ਜਾਣੇ।
ਦੂਜੀ ਗੱਲ ਇਹ ਕਿ ਪਾਰਟੀਆਂ ਦੇ ਚੱਕਰ ਚ ਨਾ ਆਉ। ਪੰਜਾਬ ਦੇ 13MP ਨੇ ਤੇ ਸਾਰੇ ਆਪਣੀ ਆਪਣੀ ਪਾਰਟੀ ਦਾ ਝੰਡਾ ਲੈਕੇ ਤੁਰੇ ਫਿਰਦੇ ਨੇ ।ਇਹ ਕਿਸਾਨ ਦੀ ਗੱਲ ਕਰਨ ਆਏ ਜਾ ਪਾਰਟੀ ਦੀ ਅਗਵਾਈ ਹੇਠ ਆਏ ਨੇ, ਜਾ ਇਹ ਕਹਿ ਲੋ ਕਿ ਪਾਰਟੀ ਬਚਾ ਰਹੇ ਨੇ। ਆ ਗੁਰਦਾਸਪੁਰ ਦੇ ਲੋਕਾਂ ਨੇ ਸੰਨੀ ਦਿਓਲ ਨੂੰ ਚਾਰ ਲੱਖ ਵੋਟਾਂ ਦੇ ਫਰਕ ਨਾਲ ਜਤਾਇਆ। ਤੇ ਮੈ ਇਹ ਪੁੱਛਣਾ ਚਾਹੁੰਦਾ ਹਾਂ ਕਿ ਉਹਨੇ ਗੁਰਦਾਸਪੁਰ ਲਈ ਕੀ ਕੀਤਾ। ਉਹ ਬੰਦਾ ਵੋਟਾਂ ਲੈਣ ਤੋ ਬਾਅਦ ਇੱਕ ਵਾਰ ਗੁਰਦਾਸਪੁਰ ਨੀ ਵੜਿਆ। ਅੱਜ ਉਹ ਇਸ ਬਿੱਲ ਨੂੰ ਸਮਰਥਨ ਦੇ ਰਿਹਾ ਤੇ ਟਵੀਟ ਕਰ ਰਿਹਾ ਤੇ ਦੱਸ ਰਿਹਾ ਕਿ ਖੇਤੀਬਾੜੀ ਬਿੱਲ ਨਾਲ ਕਿਸਾਨ ਨੂੰ ਲਾਭ ਹੋਵੇਗਾ। ਇਹ ਸਭ ਥਾਲੀ ਚੱਟ ਯਾਰ ਨੇ। ਜਿਵੇਂ ਮੋਦੀ ਕਹੇਗਾ ਉਝ ਹੀ ਕਹਿਣ ਗੇ।
ਕਿਸਾਨ ਯੂਨੀਅਨਾ ਦੇ ਲੀਡਰਾਂ ਦਾ ਸੱਚ।
ਕਿਸਾਨ ਯੂਨੀਅਨ ਦੇ ਲੀਡਰ ਆਗੂ ਦਾ ਸੱਚ ਵੀ ਲੋਕ ਜਾਣ ਚੁੱਕੇ ਨੇ। ਸਾਰੇ ਆਪਣੀ ਆਪਣੀ ਯੂਨੀਅਨ ਬਣਾ ਕੇ ਬੈਠੇ ਨੇ। ਇਹਨਾਂ ਦਾ ਕੋਈ ਏਕਾ ਨਹੀਂ। ਸਾਰੇਆਂ ਨੇ ਇਸਨੂੰ ਬਿਜ਼ਨਸ ਬਣਾਇਆ ਹੋਇਆ ਹੈ। ਮੇਰਾ ਇਹ ਮੰਨਣਾ ਹੈ ਕਿ ਯੂਨੀਅਨ ਇੱਕ ਹੀ ਹੋਣੀ ਚਾਹੀਦੀ ਹੈ ਤਾਂ ਹੀ ਅਸੀਂ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਵਾਂਗੇ। ਅਗਰ ਕਿਸੇ ਵੀ ਯੂਨੀਅਨ ਦੇ ਲੀਡਰ ਨੇ ਹੁਣ ਧੋਖਾ ਕੀਤਾ ਤਾਂ ਸਮਝ ਲੋ ਕਿਸਾਨ ਮਰ ਜਾਣਾ ਤੇ ਬਚਣਾ ਹੁਣ ਲੀਡਰਾਂ ਨੇ ਵੀ ਨਹੀਂ। ਲੋਕ ਸਮਝਦਾਰ ਹੋ ਗਏ ਨੇ। ਅਗਰ ਕਿਸੇ ਵੀ ਯੂਨੀਅਨ ਦੇ ਲੀਡਰ ਨੇ ਹੁਣ ਧੋਖਾ ਦਿੱਤਾ ਤਾਂ ਸਭ ਤੋਂ ਪਹਿਲਾਂ ਨੌਜਵਾਨ ਉਹਦਾ ਮੋਰ ਬਣਾਉਣ ਗੇ। ਇੱਕ ਹੋਜੋ ਤੇ ਦਿੱਲੀ ਪਹੁੰਚੋ। ਪੰਜਾਬੀ ਤਾਂ ਵੱਡੀ ਤੋ ਵੱਡੀ ਤਾਕਤ ਨੂੰ ਹਰਾਉਣ ਲਈ ਪੈਦਾ ਹੋਇਆ ਹੈ । ਕਰਦੋ ਹਰ ਮੈਦਾਨ ਫਤਿਹ। ਯਾਦ ਰੱਖਣਾ ਇਹ ਲੜਾਈ ਦਿਮਾਗ ਨਾਲ ਜਿੱਤੀ ਜਾਣੀ ਆ। ਜੈ ਜਵਾਨ, ਜੈ ਕਿਸਾਨ।
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਲੇਖਕ।
ਮਨਦੀਪ ਸਿੰਘ ਗਿੱਲ
ਫੋਨ ਨੰਬਰ-9663774033
mandeep49@gmail.com
Kisan union zindabad
ReplyDeleteGreat...keep going
ReplyDelete